ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਬਿਆਨ ਵਿੱਚ ਕਿਹਾ ਕਿ ‘ਖਾਮੇਨਈ ਵੱਲੋਂ ਦਿਖਾਏ ਮਾਰਗ ‘ਤੇ ਚੱਲਦੇ ਰਹਾਂਗੇ।’
ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨਈ ਦੀ ਮੌਤ ਨੂੰ ਲੈਕੇ ਇਰਾਨੀ ਵਿਦੇਸ਼ ਮੰਤਰਾਲੇ ਵੱਲੋਂ ਬਿਆਨ ਜਾਰੀ ਕੀਤਾ ਗਿਆ।
ਬਿਆਨ ‘ਚ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈਕੇ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਜਾਰੀ ਦੁਵੱਲੀ ਵਾਰਤਾ ਦਰਮਿਆਨ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲੇ ਦੀ ਇੱਕ ਵਾਰ ਮੁੜ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਹੈ।
ਹਾਲ ਹੀ ਵਿੱਚ ਹੋਏ ਹਵਾਈ ਹਮਲੇ ਅਜਿਹੇ ਸਮੇਂ ‘ਚ ਕੀਤੇ ਗਏ ਜਦੋਂ 26 ਜਨਵਰੀ ਨੂੰ ਜੇਨੇਵਾ ‘ਚ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਚੱਲ ਰਹੀ ਵਾਰਤਾ ਦੀ ਓਮਾਨ ਵੱਲੋਂ ਵਿਚੋਲਗੀ ਕੀਤੀ ਗਈ ਸੀ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਬਿਆਨ ਵਿੱਚ ਕਿਹਾ ਕਿ ‘ਖਾਮੇਨਈ ਵੱਲੋਂ ਦਿਖਾਏ ਮਾਰਗ ‘ਤੇ ਚੱਲਦੇ ਰਹਾਂਗੇ।’