ਤੂੰ ਕੁਝ ਖ਼ਾਸ ਏਂ ਮੇਰੇ ਲਈ
ਪੁੰਨਿਆ ਦੇ ਚੰਨ ਦੀ ਚਾਨਣੀ ਵਰਗਾ,
ਨਦੀਆਂ ਦੇ ਵਗਦੇ ਪਾਣੀ ਵਰਗਾ,
ਕਿਸੇ ਸੱਥ ਵਿੱਚ ਬੈਠੀ ਢਾਣੀ ਵਰਗਾ,
ਤੂੰ ਕੁਝ ਖ਼ਾਸ ਏਂ ਮੇਰੇ ਲਈ।
ਸਿਆਲ ਦੀ ਨਿੱਘੀ ਧੁੱਪ ਵਰਗਾ,
ਖਿੜਦੇ ਨਰਮੇ ਦੇ ਫੁੱਟ ਵਰਗਾ,
ਹਨੇਰੀ ਰਾਤ ਦੀ ਚੁੱਪ ਵਰਗਾ,
ਤੂੰ ਕੁਝ ਖ਼ਾਸ ਏਂ……….।
ਚੜ੍ਹਦੇ ਸੂਰਜ ਦੀ ਲੋਅ ਵਰਗਾ,
ਕਿਸੇ ਭਟਕੇ ਮਨ ਦੀ ਢੋਅ ਵਰਗਾ,
ਹੀਰ ‘ਤੇ ਰਾਂਝੇ ਦੇ ਮੋਹ ਵਰਗਾ,
ਤੂੰ ਕੁਝ ਖ਼ਾਸ ਏਂ………।
ਪਹਾੜਾਂ ਦੇ ਸੋਹਣੇ ਨਜ਼ਾਰੇ ਵਰਗਾ,
ਅਰਸ਼ੀਂ ਚਮਕਦੇ ਤਾਰੇ ਵਰਗਾ,
ਕਿਸੇ ਸੱਜਰੇ ਪਿਆਰ ਕੁੰਵਾਰੇ ਵਰਗਾ,
ਤੂੰ ਕੁਝ ਖ਼ਾਸ ਏਂ……….।
ਪਹਾੜਾਂ ਦੇ ਸੋਹਣੇ ਨਜ਼ਾਰੇ ਵਰਗਾ,
ਅਰਸ਼ੀਂ ਚਮਕਦੇ ਤਾਰੇ ਵਰਗਾ,
ਕਿਸੇ ਸੱਜਰੇ ਪਿਆਰ ਕੁੰਵਾਰੇ ਵਰਗਾ,
ਤੂੰ ਕੁਝ ਖ਼ਾਸ ਏਂ……….।