ਓਸ਼ੋ ਵਿਚਾਰ
ਇੱਕ ਬਾਗ਼ੀ ਵਿਅਕਤੀ ਉਹ ਹੁੰਦਾ ਹੈ ਜਿਸਨੇ ਸਮਾਜ ਦੀ ਸਾਰੀ ਬਕਵਾਸ ਨੂੰ ਸਮਝ ਲਿਆ ਹੈ ਅਤੇ ਚੁੱਪ-ਚਾਪ ਇਸ ਵਿੱਚੋਂ ਬਾਹਰ ਨਿਕਲ ਜਾਂਦਾ ਹੈ।
ਉਹ ਉਸ ਨਾਲ ਲੜਦਾ ਨਹੀਂ; ਉੱਪਰ-ਉੱਪਰ ‘ਤੋੰ, ਉਹ ਅਜਿਹਾ ਦਿਖਾਵਾ ਵੀ ਕਰਦਾ ਹੈ ਕਿ ਉਹ ਤੁਹਾਡੇ ਹੀ ਨਾਲ ਹੈ, ਸਮਾਜ ਦਾ ਹੀ ਹਿੱਸਾ ਹੈ।
ਉਹ ਇੱਕ ਬਹੁਤ ਚਲਾਕ ਆਦਮੀ ਹੁੰਦਾ ਹੈ।
ਉਹ ਇੰਨਾ ਚਲਾਕ ਹੁੰਦਾ ਹੈ ਕਿ ਨਾ ਤਾਂ ਉਹ ਪਰੰਪਰਾਵਾਦੀ (orthodox) ਹੁੰਦਾ ਹੈ ਅਤੇ ਨਾ ਹੀ ਕ੍ਰਾਂਤੀਕਾਰੀ (revolutionary)।
ਉਹ ਬਸ ਬਾਗ਼ੀ (rebellious) ਹੁੰਦਾ ਹੈ।
ਪਰ ਉਸਦੀ ਬਗਾਵਤ ਇੰਨੀ ਬੁੱਧੀਮਾਨ ਹੁੰਦੀ ਹੈ ਕਿ ਉਹ ਜਾਣਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਉੱਤੇ ਲੜਨ ਦਾ ਕੋਈ ਅਰਥ ਨਹੀਂ ਹੈ।
ਜੇ ਸਮਾਜ ਕਹਿੰਦਾ ਹੈ, “ਖੱਬੇ ਪਾਸੇ ਚੱਲੋ” ਤਾਂ ਉਹ ਖੱਬੇ ਪਾਸੇ ਹੀ ਚੱਲਦਾ ਹੈ ਕਿਉਂਕਿ ਇਸ ਵਿੱਚ ਲੜਨ ਦਾ ਕੋਈ ਮਤਲਬ ਨਹੀਂ ਹੈ; ਇਹ ਪੂਰੀ ਤਰ੍ਹਾਂ ਵਿਅਰਥ ਹੈ।
ਉੱਪਰੋਂ-ਉੱਪਰੋਂ, ਉਹ ਸਮਾਜ ਦੀ ਪਾਲਣਾ ਕਰਦਾ ਰਹਿੰਦਾ ਹੈ;
ਪਰ ਅੰਦਰੋਂ-ਅੰਦਰੋਂ ਉਹ ਉਸ ਵਿੱਚੋਂ ਬਾਹਰ ਨਿਕਲ ਚੁੱਕਾ ਹੁੰਦਾ ਹੈ, ਡੂੰਘਾਈ ਵਿੱਚ, ਉਹ ਆਪਣਾ ਜੀਵਨ ਆਪਣੇ ਤਰੀਕੇ ਨਾਲ ਜਿਉਣ ਲੱਗਦਾ ਹੈ।
ਉਹ ਆਪਣੀ ਖੁਸ਼ੀ ਨੂੰ ਬਾਜ਼ਾਰ ਵਿੱਚ ਪ੍ਰਦਰਸ਼ਿਤ ਕਰਨ ਨਹੀਂ ਜਾਂਦਾ,
ਕਿਉਂਕਿ ਜੇ ਤੁਸੀਂ ਆਪਣੀ ਖੁਸ਼ੀ ਬਾਜ਼ਾਰ ਵਿੱਚ ਦਿਖਾਓਗੇ ਤਾਂ ਉਹ ਤੁਹਾਨੂੰ ਮਾਰ ਦੇਣਗੇ; ਉਹ ਤੁਹਾਨੂੰ ਸੂਲੀ ‘ਤੇ ਚੜ੍ਹਾ ਦੇਣਗੇ।
ਉਨ੍ਹਾਂ ਨੇ ਇਹੀ ਯਿਸੂ ਨਾਲ ਕੀਤਾ,
ਇਹੀ ਸੁਕਰਾਤ ਨਾਲ ਕੀਤਾ,
ਇਹੀ ਮਨਸੂਰ ਨਾਲ ਕੀਤਾ —
ਉਹ ਤੁਹਾਨੂੰ ਵੀ ਛੱਡਣ ਵਾਲੇ ਨਹੀਂ ਹਨ।
ਇਸਲਈ ਕੋਈ ਲੋੜ ਹੀ ਨਹੀਂ ਹੈ।
ਜਦੋਂ ਤੁਸੀਂ ਦੁੱਖੀ ਲੋਕਾਂ ਵਿੱਚ ਬੈਠੇ ਹੋ ਤਾਂ ਇੱਕ ਦੁੱਖੀ ਚਿਹਰਾ ਬਣਾਈ ਰੱਖੋ —
ਬਲਕਿ ਉਨ੍ਹਾਂ ਤੋਂ ਵੀ ਜ਼ਿਆਦਾ ਦੁੱਖੀ ਚਹਿਰਾ ਬਣਾ ਲਵੋ —
ਕਿਉਂਕਿ ਇਹ ਸਿਰਫ਼ ਇੱਕ ਖੇਡ ਹੈ ਜੋ ਤੁਸੀਂ ਖੇਡ ਰਹੇ ਹੋ।
ਅਸਲ ਵਿੱਚ ਤੁਸੀਂ ਦੁੱਖੀ ਨਹੀਂ ਹੋ;
ਤੁਸੀਂ ਉਨ੍ਹਾਂ ਨਾਲੋਂ ਬਿਹਤਰ ਨਾਟਕ ਕਰ ਸਕਦੇ ਹੋ —
ਕਿਉਂਕਿ ਉਹ ਅਸਲ ਵਿੱਚ ਦੁੱਖੀ ਹਨ।
ਉਨ੍ਹਾਂ ਨਾਲੋਂ ਜ਼ਿਆਦਾ ਦੇਰ ਉਦਾਸ ਚਿਹਰਾ ਬਣਾਈ ਰੱਖੋ।
ਅਤੇ ਜਦੋਂ ਇਕੱਲੇ ਹੋਵੋ, ਤਾਂ ਦਿਲੋਂ ਖੋਲ੍ਹ ਕੇ ਹੱਸੋ।
ਸਮਾਜ ਨਾਲ ਲੜਨ ਨਾ ਲੱਗ ਜਾਣਾ ,
ਨਹੀਂ ਤਾਂ ਤੁਸੀਂ ਮੁਸੀਬਤ ਵਿੱਚ ਪੈ ਜਾਓਗੇ,
ਅਤੇ ਖੁਸ਼ੀ ਫਿਰ ਤੋੰ ਓਨੀ ਦੂਰ ਚਲੀ ਜਾਵੇਗੀ ਜਿੰਨਾ ਪਹਿਲਾਂ ਸੀ।
ਪਹਿਲਾਂ, ਤੁਸੀਂ ਸਮਾਜ ਦਾ ਹਿੱਸਾ ਸੀ ਅਤੇ ਖੁਸ਼ ਨਹੀਂ ਹੋ ਪਾ ਰਹੇ ਸੀ।
ਹੁਣ ਤੁਸੀਂ ਸਮਾਜ ਨਾਲ ਲੜੋਗੇ,
ਤਾਂ ਸਮਾਜ ਤੁਹਾਨੂੰ ਜੇਲ੍ਹ ਵਿੱਚ ਪਾ ਦੇਵੇਗਾ, ਜੰਜ਼ੀਰਾਂ ਨਾਲ ਬੰਨ੍ਹ ਦੇਵੇਗਾ, ਤੁਹਾਨੂੰ ਕੁਚਲਣ ਦੀ ਹਰ ਕੋਸ਼ਿਸ਼ ਕਰੇਗਾ —
ਅਤੇ ਫਿਰ ਤੁਸੀਂ ਦੁਬਾਰਾ ਦੁਖੀ ਹੋ ਜਾਵੋਗੇ।
ਇੱਕ ਬਾਗ਼ੀ ਵਿਅਕਤੀ ਬਹੁਤ, ਬਹੁਤ ਚਲਾਕ ਹੁੰਦਾ ਹੈ।
ਉਹ ਇੰਨੀ ਖਾਮੋਸ਼ੀ ਨਾਲ ਬਾਹਰ ਨਿਕਲ ਜਾਂਦਾ ਹੈ ਕਿ ਸਤ੍ਹਾ ‘ਤੇ ਕੋਈ ਲਹਿਰ ਤੱਕ ਪੈਦਾ ਨਹੀਂ ਹੁੰਦੀ
ਅਤੇ ਅੰਦਰੋਂ ਅੰਦਰੀ, ਉਹ ਆਪਣਾ ਨਿਜੀ ਜੀਵਨ ਆਪਣੇ ਹੀ ਤਰੀਕੇ ਨਾਲ ਜੀਉਂਦਾ ਰਹਿੰਦਾ ਹੈ।