
ਜੂਠ ਤੇ ਝੂਠ ਤੋਂ ਗੁਰੇਜ
ਅਕਸਰ ਹੀ ਪੁਰਾਣੇ ਬਜ਼ੁਰਗ ਸੱਚ ਤੇ ਸੁੱਚਮ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਰਹਿੰਦੇ ਤੇ ਜੂਠ ਅਤੇ ਝੂਠ ਤੋਂ ਜਿੰਨਾ ਹੋ ਸਕੇ ਕਿਨਾਰਾ ਕਰਨ ਲਈ ਕਿਹਾ ਜਾਂਦਾ। ਪਰ ਜਿਵੇਂ ਜਿਵੇਂ ਦੁਨੀਆ ਹਾਈਟੈਕ ਹੁੰਦੀ ਜਾਂਦੀ ਲੋਕ ਇਹਨਾਂ ਵਿਚਾਰਾਂ ਨੂੰ ਦਕਿਆਨੂਸੀ ਹੀ ਸਮਝਦੇ। ਅੱਜਕੱਲ੍ਹ ਹਰ ਬਿਜਨਿਸ ਵਿੱਚ ਝੂਠ ਨੂੰ ਹੀ ਬੁਨਿਆਦ ਬਣਾ ਲਿਆ ਜਾਂਦਾ। ਤੇ ਫਿਰ ਹਸ਼ਰ ਤਾਂ ਬਹੁਤ ਵਾਰ ਸਾਹਮਣੇ ਹੁੰਦਾ। ਜਿੰਨਾ ਨੇ ਝੂਠ ਦੇ ਆਸਰੇ ਜ਼ਿੰਦਗੀ ਕੱਢੀ ਹੁੰਦੀ ਅੱਜਕੱਲ ਤਾਂ ਲੋਕ ਉਹਨਾਂ ਮਰਿਆਂ ਨੂੰ ਵੀ ਨਹੀਂ ਬਖਸ਼ਦੇ ਤੇ ਰਹੀ ਗੱਲ ਜੂਠ ਦੀ ਤਾਂ ਉਸਦਾ ਇੱਕ ਨਤੀਜਾ ਤੁਹਾਡੇ ਸਾਹਮਣੇ ਹੈ UK ਦਾ ਮਾਮਲਾ ਸਾਹਮਣੇ ਆਇਆ।
ਭਾਰਤੀ ਮੂਲ ਦੀ ਮਹਿਲਾ(ਮਨਜੀਤ ਸੰਘਾ) ਜੋ ਕਿ ਪਾਲਤੂ ਕੁੱਤੇ ਨੂੰ ਪਰਿਵਾਰ ਦਾ ਹਿੱਸਾ ਮੰਨਦੀ ਸੀ। ਆਪਣੇ ਲੋਕ ਅਕਸਰ ਹੀ ਅਜਿਹਾ ਕਰਦੇ ਤੇ ਕੁੱਤੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਨ। ਇਸ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ। ਪਰ ਫਿਰ ਵੀ ਜਾਨਵਰ ਦੀ ਜੂਠ ਦਾ ਖਿਆਲ ਰੱਖਣਾ ਚਾਹੀਦਾ ਜਿਸਨੂੰ ਬਹੁਤੇ ਲੋਕ ਨਜ਼ਰ ਅੰਦਾਜ਼ ਕਰਦੇ। ਉਹ ਕੁੱਤਾ ਇਸ ਬੀਬੀ ਨੂੰ ਅਕਸਰ ਚੱਟਦਾ ਰਹਿੰਦਾ ਸੀ। ਇਸ ਬੀਬੀ ਦੇ ਸਰੀਰ ਤੇ ਇੱਕ ਛੋਟਾ ਜਿਹਾ ਕੱਟ ਲੱਗ ਗਿਆ ਜਿੱਥੇ ਕੁੱਤੇ ਨੇ ਚੱਟ ਲਿਆ ਜਿਸ ਕਾਰਨ ਉਸ ਥਾਂ ਤੋਂ ਬੈਕਟੀਰੀਆ ਸਰੀਰ ਵਿੱਚ ਦਾਖਲ ਹੋ ਗਏ। ਹਾਲਤ ਇਨੀ ਵਿਗੜ ਗਈ ਕਿ ਉਸ ਨੂੰ Sepsis ਹੋ ਗਿਆ ਅਤੇ ਉਹ septishock ਬਦਲ ਗਿਆ,ਸਰੀਰ ਦਾ ਇਉਮਨ ਸਿਸਟਮ ਐਨਾ ਓਵਰ ਰਿਐਕਟ ਕਰਨ ਲੱਗ ਗਿਆ ਕਿ ਆਵਦੇ ਅੰਗਾ ਨੂੰ ਹੀ ਡੈਮਜ ਕਰਨ ਲੱਗ ਗਿਆ, ਨਤੀਜਾ,ਚਾਰੇ ਹੱਥ ਪੈਰ ਕੱਟਣੇ ਪਏ ਤਾ ਕਿ ਜਾਨ ਬਚ ਸਕੇ। ਅੱਜ ਛੋਟੀ ਜਿਹੀ ਭੁੱਲ ਕਾਰਨ ਇਸ ਸੁੱਚਮ ਦੀ ਮਹੱਤਤਾ ਨੂੰ ਜਾਣੇ ਅਣਜਾਣੇ ਕੀਤੀ ਲਾਪਰਵਾਹੀ ਕਾਰਨ ਮੌਤ ਨਾਲੋਂ ਬਦਤਰ ਜ਼ਿੰਦਗੀ ਬਣ ਗਈ ਹੈ। ਬਿਨਾਂ ਹੱਥਾਂ ਪੈਰਾਂ ਤੋਂ ਇੱਕ ਪਲ ਦੇ ਲਈ ਤੁਸੀਂ ਇੱਕ ਸੋਚ ਤਾਂ ਲਿਆ ਕਿ ਵੇਖੋ ਜ਼ਰਾ ਰੂਹ ਤੱਕ ਕੰਬ ਜਾਂਦੀ ਹੈ gurph Singh ਜੈਤੋ✍🏻