
ਫਰੈਜ਼ਨੋ ਦੇ ਦੁਰਗਾ ਮੰਦਰ ਵਿੱਚ ਹੋਲੀ ਦੀਆਂ ਰੌਣਕਾਂ
ਜਗਤਾਰ/ਫਰੈਜ਼ਨੋ ਸ਼ਹਿਰ ਦੇ ਦੁਰਗਾ ਮਾਤਾ ਮੰਦਰ ਦੇ ਵਿੱਚ ਇੰਡੀਅਨ ਕਮਿਊਨਿਟੀ ਨੇ ਅੱਜ ਹੋਲੀ ਦਾ ਆਨੰਦ ਮਾਣਿਆ ਇਸ ਦੌਰਾਨ ਮੰਦਰ ਦੇ ਵਿੱਚ ਪਹਿਲਾਂ ਭਜਨ ਕੀਰਤਨ ਕੀਤਾ ਗਿਆ ਉਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ ਫਿਰ ਮੰਦਰ ਦੀ ਮੈਨੇਜਮੈਂਟ ਦੀ ਤਰਫੋਂ ਹੋਲੀ ਦੇ ਰੰਗ ਵੰਡੇ ਗਏ ਅਤੇ ਲੋਕਾਂ ਨੇ ਉੱਥੇ ਹੋਲੀ ਬੜੇ ਚਾਅ ਦੇ ਨਾਲ ਸ਼ੌਕ ਦੇ ਨਾਲ ਭਾਰਤ ਤੋਂ ਬਾਹਰ ਰਹਿੰਦੇ ਹੋਏ ਵੀ ਬਹੁਤ ਵਧੀਆ ਤਰੀਕੇ ਨਾਲ ਮਨਾਈ। ਭਾਈਚਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੰਦਰ ਦੀ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਮੰਦਰ ਦੇ ਵਿੱਚ ਰੰਗਾਂ ਦੇ ਨਾਲ ਜਿਹੜੇ ਲੋਕਾਂ ਨੇ ਜਿਸ ਤਰ੍ਹਾਂ ਹੋਲੀ ਖੇਡੀ ਲਾਜਵਾਬ ਸੀ। ਹਰ ਕਿਸੇ ਨੇ ਇਕ ਦੂਜੇ ਨੂੰ ਪੁੱਛ ਕੇ ਹੀ ਰੰਗ ਲਾਇਆ ਕਿ ਕੀ ਤੁਹਾਨੂੰ ਰੰਗ ਲਾ ਸਕਦਾ ਜਾਂ ਲਾ ਸਕਦੇ ਹਾਂ। ਇਸ ਤਰ੍ਹਾਂ ਸੰਗਤ ਨੇ ਬਹੁਤ ਹੀ ਚਾਅ ਦੇ ਨਾਲ ਸ਼ਰਦਾ ਦੇ ਨਾਲ ਭਗਤੀ ਦੇ ਨਾਲ ਇਸ ਹੋਲੀ ਦਾ ਆਨੰਦ ਮਾਣਿਆ। ਮੰਦਰ ਦੇ ਵਿੱਚ ਕੱਲ੍ਹ ਹੋਲੀ ਦਾਂ ਦਹਿਨ ਕੀਤਾ ਗਿਆ ਤੇ ਨਾਲ ਹੀ ਹੋਲੀਕਾ ਦੀ ਪੂਜਾ ਕੀਤੀ ਗਈ। ਭਗਵਾਨ ਨੂੰ ਯਾਦ ਕੀਤਾ ਗਿਆ। ਵਿਸ਼ਨੂੰ ਅਵਤਾਰ ਨੂੰ ਯਾਦ ਕੀਤਾ ਗਿਆ ਅਤੇ ਮੰਦਿਰ ਦੇ ਪੁਜਾਰੀ ਨੇ ਹੋਲੀ ਦੀ ਧਾਰਮਿਕ ਮਹੱਤਤਾ ਬਾਰੇ ਵਿਆਖਿਆ ਕੀਤੀ ਇਸ ਮੌਕੇ ਬੀਬੀਆਂ ਨੇ ਭਜਨ ਕੀਰਤਨ ਵੀ ਕੀਤਾ।