ਡੌਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਈਰਾਨ ਦੇ ਮਿਸਾਈਲ ਉਦਯੋਗ ਨੂੰ ਤਬਾਹ ਕਰ ਦੇਣਗੇ
ਇਜ਼ਰਾਈਲ ਨੇ ਇਰਾਨ ਦੇ ਖ਼ਿਲਾਫ਼ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਨੂੰ ‘ਪਹਿਲਾਂ ਤੋਂ ਅਹਿਤਿਆਤ ਵਾਲੇ ਹਮਲੇ” (ਪ੍ਰੀ-ਐਮਪਟਿਵ ਅਟੈਕ) ਦੱਸਿਆ ਗਿਆ ਹੈ।

ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਇਲ ਕਾਤਸ ਨੇ ਬਿਆਨ ਜਾਰੀ ਕਰਕੇ ਪੂਰੇ ਇਜ਼ਰਾਈਲ ਵਿੱਚ ‘ਵਿਸ਼ੇਸ਼ ਅਤੇ ਸਥਾਈ ਐਮਰਜੈਂਸੀ ਸਥਿਤੀ’ ਦਾ ਐਲਾਨ ਕਰ ਦਿੱਤਾ ਹੈ।

ਫ਼ਾਰਸ ਨਿਊਜ਼ ਏਜੰਸੀ ਨੇ ਦੱਸਿਆ ਕਿ ਤੇਹਰਾਨ ਦੇ ਡਾਊਨਟਾਊਨ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ
ਸੁਣੀਆਂ ਗਈਆਂ ਹਨ। ਏਜੰਸੀ ਨੇ ਤੇਹਰਾਨ ਦੇ ਡਾਊਨਟਾਊਨ ਵਿੱਚ ਹੋਏ ਤਿੰਨ ਧਮਾਕਿਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ।

ਨਿਊਜ਼ ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਕਈ ਮਿਜ਼ਾਇਲਾਂ ਦਾਨੇਸ਼ਗਾਹ ਸਟ੍ਰੀਟ ਅਤੇ ਜੋਮਹੁਰੀ ਖੇਤਰ ਵਿੱਚ ਡਿੱਗੀਆਂ।

ਇਜ਼ਰਾਈਲੀ ਫੌਜ ਨੇ ਐਲਾਨ ਕੀਤਾ ਕਿ ਉਸ ਨੇ ਦੇਸ਼ ਭਰ ਦੇ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾਏ ਹਨ ਤਾਂ ਜੋ ਜਨਤਾ ਨੂੰ ਜਵਾਬੀ ਕਾਰਵਾਈ ਵਿੱਚ ਇਜ਼ਰਾਈਲ ‘ਤੇ ਰਾਕੇਟ ਦਾਗੇ ਜਾਣ ਦੀ ਸੰਭਾਵਨਾ ਲਈ ਤਿਆਰ ਕੀਤਾ ਜਾ ਸਕੇ।

ਟਰੰਪ ਨੇ ਕੀਤੀ ਪੁਸ਼ਟੀ – ਈਰਾਨ ‘ਤੇ ਹਮਲੇ ਵਿੱਚ ਅਮਰੀਕਾ ਸੀ ਸ਼ਾਮਲ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਅੱਠ ਮਿੰਟ ਦੀ ਇੱਕ ਵੀਡੀਓ ਪੋਸਟ ਕੀਤੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਈਰਾਨ ‘ਤੇ ਹਮਲੇ ਵਿੱਚ ਅਮਰੀਕਾ ਸ਼ਾਮਲ ਸੀ।

ਟਰੰਪ ਨੇ ਟਰੂਥ ਸੋਸ਼ਲ ‘ਤੇ ਜਾਰੀ ਵੀਡੀਓ ਪੋਸਟ ਵਿੱਚ ਕਿਹਾ ਕਿ ਅਮਰੀਕਾ ਨੇ ਈਰਾਨ ਵਿੱਚ “ਵੱਡੇ ਕਾਂਬੈਟ ਓਪਰੇਸ਼ਨ” ਸ਼ੁਰੂ ਕਰ ਦਿੱਤੇ ਹਨ।

Share:

Leave a Reply

Your email address will not be published. Required fields are marked *