ਅਮਰੀਕਾ ਦੇ California ਵਿੱਚ ਸੰਗਠਿਤ ਪਰਚੂਨ ਚੋਰੀ ਦੇ ਮਾਮਲੇ ਵਿੱਚ ਇੱਕ ਹੋਰ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ 1 ਦਸੰਬਰ 2025 ਤੋਂ 22 ਜਨਵਰੀ 2026 ਤੱਕ Dollar Tree ਦੇ ਵੱਖ-ਵੱਖ ਸਟੋਰਾਂ ਵਿੱਚੋਂ ਹਜ਼ਾਰਾਂ ਡਾਲਰ ਦੇ ਪੀਣ ਵਾਲੇ ਪਦਾਰਥ ਚੋਰੀ ਕੀਤੇ ਗਏ। ਇਸ ਮਾਮਲੇ ਵਿੱਚ 38 ਸਾਲਾ ਸੁਖਜਿੰਦਰ ਸਿੰਘ ਸਮੇਤ ਕੁੱਲ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ ਦੌਰਾਨ Liquor King ਸਟੋਰ ਦੇ ਕਰਮਚਾਰੀ 38 ਸਾਲਾ ਸੁਖਜਿੰਦਰ ਸਿੰਘ ਨੂੰ ਵੀ ਕਾਬੂ ਕੀਤਾ ਗਿਆ। ਦੋਸ਼ ਹੈ ਕਿ ਉਸਨੇ ਲਗਭਗ 750 ਡਾਲਰ ਮੁੱਲ ਦਾ ਚੋਰੀ ਕੀਤਾ ਸਮਾਨ ਕਈ ਵਾਰ ਖਰੀਦਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਹਜੇ ਵੀ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ।

Share:

Leave a Reply

Your email address will not be published. Required fields are marked *