ਕੈਨੇਡਾ ਅਤੇ ਅਮਰੀਕਾ ਸਰਹੱਦ ਤੇ ਸਥਿਤ ਬਲੂ ਵਾਟਰ ਬ੍ਰਿਜ ਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਵਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇੱਕ ਕਮਰਸ਼ੀਆਲ ਟਰੱਕ ਨੂੰ ਸੈਕੰਡਰੀ ਇੰਸ਼ਪੈਕਸ਼ਨ ਲਈ ਰੋਕਿਆ ਗਿਆ ਸੀ ਜਿੱਥੇ ਟ੍ਰੇਲਰ ਵਿੱਚੋਂ ਲਗਭਗ 250ਕਿਲੋਗ੍ਰਾਮ ਨਸ਼ੀਲੇ ਰਸਾਇਣਕ ਪਦਾਰਥ ਮਿਲੇ। ਟਰੱਕ ਚਾਲਕ ਨੂੰ ਗਿਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ।ਇਸ ਤਰ੍ਹਾਂ ਦੀਆਂ ਘਟਨਾਵਾਂ ਸਰਹੱਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਚੱਲ ਰਹੀ ਹੈ ਅਤੇ ਹੋਰ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਸਕਦੀ ਹੈ।

Share:

Leave a Reply

Your email address will not be published. Required fields are marked *