ਬੇਕਰਜ਼ਫੀਲਡ — 19 ਸਤੰਬਰ ਨੂੰ 29 ਸਾਲਾ ਦਰਮਨਜੋਤ ਸਿੰਘ, ਜੋ ਕਿ ਇੱਕ ਭਾਰਤੀ ਨਾਗਰਿਕ ਹੈ ਅਤੇ ਓਨਟਾਰੀਓ ਵਿੱਚ ਰਹਿੰਦਾ ਹੈ, ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਕੈਮੀਕਲ ਨਸ਼ਾ ਵੰਡਣ ਦੀ ਨੀਅਤ ਨਾਲ ਕਬਜ਼ੇ ਵਿੱਚ ਰੱਖਣ ਦਾ ਦੋਸ਼ ਲਗਾਇਆ ਗਿਆ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਦੋਂ ਬੇਕਰਜ਼ਫੀਲਡ ਪੁਲਿਸ ਪਿੱਛਾ ਕਰ ਰਹੀ ਸੀ ਤਾਂ ਟੱਕਰ ਕਾਰਨ ਕਾਰ ਰੁਕ ਗਈ। ਕਾਰ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਥਾਫੇਟਾਮੀਨ ਦੇ ਦੋ ਪੈਕੇਟ ਮਿਲੇ, ਜਿਨ੍ਹਾਂ ਦਾ ਵਜ਼ਨ ਲਗਭਗ 10 ਪੌਂਡ ਸੀ।
ਜੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਸਿੰਘ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਅਤੇ 10 ਮਿਲੀਅਨ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।
- 16 February, 2026
Share: