ਖ਼ਤ ਇਬਾਦਤ ਹੁੰਦਾ ਏ, ਜੋ ਮਹਿਰਮ ਵੱਲੋਂ ਆਇਆ
ਕਾਹਨ ਦੇ ਲਈ ਰਾਧਾ ਨੇ ਸੀ, ਜੋ ਸੰਦੇਸ਼ ਸੁਣਾਇਆ।

ਬੋਲ ਜੋ ਮੂੰਹੋਂ ਕਿਰਦੇ ਸੀ, ਨਾਲ ਜ਼ਜ਼ਬਾਤਾਂ ਦੇ ਭਰੇ ਹੋਏ।
ਸਾਨੂੰ ਦਰਸ ਤੇਰੇ ਨਾਂ ਹੋਏ ਕਾਹਨ, ਖ਼ੌਰੇ ਕਿੰਨੇ ਵਰ੍ਹੇ ਗਏ।

ਦੱਸ ਕਿੱਥੇ ਜਾ ਕੇ ਲੁਕ ਬੈਠੋਂ, ਸਾਡੇ ਨੈਣ ਨੇ ਤੈਨੂੰ ਲੱਭਦੇ ਵੇ।
ਰਹਿਣ ਡੁੱਲਦੇ ਹੰਝੂ ਅੱਖੀਆਂ ‘ਚੋਂ, ਨਾਂ ਕੋਇਆਂ ਵਿੱਚ ਏ ਦੱਬਦੇ ਵੇ।

ਬੱਸ ਰੋਗ ਦੇਹੀ ਨੂੰ ਲਾ ਬੈਠੀ, ਤੇਰੇ ਨਾਲ ਪ੍ਰੇਮ ਜੋ ਪਾਇਆ ਈ।
ਇਸ ਗ਼ਮ ਨੇ ਮੈਨੂੰ ਖਾ ਜਾਣਾ, ਜੋ ਤੇਰੇ ਬਿਰਹਾਂ ਲਾਇਆ ਈ।

ਹਰੀਤ

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।