ਬਰੈਂਪਟਨ ‘ਚ ਜੰਗ ਵਿਰੋਧੀ ਵਿਚਾਰ-ਚਰਚਾ
8 ਮਾਰਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਬਰੈਂਪਟਨ ਦੇ ਅਗਾਂਹਵਧੂ ਦੋਸਤਾਂ ਨਾਲ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਤੇ ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਮਹਿਲਕਲਾਂ ਦੇ ਪ੍ਰਮੁੱਖ ਆਗੂ ਨਰਾਇਣ ਦੱਤ ਵੱਲੋਂ ਅਮਰੀਕਾ-ਇਜਰਾਈਲੀ ਧਾੜਵੀਆਂ ਵੱਲੋਂ ਇਰਾਨ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਅਤੇ ਪੰਜਾਬ ਵਿੱਚ ਕਿਸਾਨ ਅੰਦੋਲਨ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਕੁਲਦੀਪ ਬੋਪਾਰਾਏ, ਸੋਹਨ ਸਿੰਘ ਢੀਂਡਸਾ, ਮਾਇਸੋ ਆਗੂ ਖੁਸ਼ਪਾਲ ਗਰੇਵਾਲ, ਰਿਸ਼ੀਪਾਲ ਗਰੇਵਾਲ, ਡਾ. ਹਰਦੀਪ ਅਟਵਾਲ, ਚਰਨਜੀਤ ਬਰਾੜ, ਹਰਬੰਸ ਸਿੰਘ ਸਰੋਕਾਰਾਂ ਦੀ ਅਵਾਜ਼’, ਕੁਲਵਿੰਦਰ ਖਹਿਰਾ (ਕਲਮਾਂ ਦਾ ਕਾਫ਼ਲਾ), ਹਰਪਿੰਦਰ ਗਦਰੀ, ਪ੍ਰੋ. ਜਗੀਰ ਕਾਹਲੋਂ ਸਮੇਤ ਵੱਖ-ਵੱਖ ਸੰਸਥਾਵਾਂ ਦੀਆਂ ਸ਼ਖ਼ਸੀਅਤਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।