
ਸਰਪੰਚ ਹਰਬਰਿੰਦਰ ਸੰਧੂ ਹਤਿਆ ਮਾਮਲੇ ਚ ਸ਼ਾਮਿਲ ਦੋ ਹਮਲਾਵਰ ਗ੍ਰਿਫਤਾਰ
ਗਿੱਲ ਫਾਰਮ ਵਿੱਖੇ ਵਿਆਹ ਸਮਾਗਮ ਚ ਹੋਈ ਸਰਪੰਚ ਹਰਬਰਿੰਦਰ ਸੰਧੂ ਹਤਿਆ ਮਾਮਲੇ ਚ ਸ਼ਾਮਿਲ ਦੋ ਅਸਲ ਹਮਲਾਵਰਾਂ ਨੂੰ ਤਰਨ ਤਾਰਨ ਪੁਲਿਸ ਨੇ ਇਕ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ l
ਗੁਰਦੇਵ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਪੁਲਿਸ ਮੁਕਾਬਲੇ ਦੌਰਾਨ ਵਾਰਦਾਤ ਚ ਵਰਤੀ AK 47 ਅਤੇ. 30 bore ਦੀ ਪਿਸਤੌਲ ਫੜ੍ਹ ਲਈ ਗਈ ਹੈ l
ਤਰਨ ਤਾਰਨ/ਗਲੋਬਲ ਮੈਸੰਜ਼ਰ ਬਿਊਰੋ/ਦਿਨ ਪਹਿਲਾਂ ਆਪਣੇ ਦੋਨੋਂ ਬਦਮਾਸ਼ਾਂ ਨੂੰ ਪੁਲਿਸ ਵਲੋਂ ਫੜ੍ਹੇ ਜਾਨ ਦੀ ਜਾਣਕਾਰੀ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਗਰੁੱਪ ਨੇ ਇਕ ਸੋਸ਼ਲ ਮੀਡਿਆ post ਜ਼ਰੀਏ ਦਿੱਤੀ ਸੀ ਅਤੇ ਪੁਲਿਸ ਮੁਕਾਬਲੇ ਦਾ ਡਰ ਜਤਾਇਆ ਸੀ l