
ਕਨੇਡਾ ਵਸਨੀਕ ਨੈਂਸੀ ਗਰੇਵਾਲ ਦਾ ਕਤਲ
ਵਿੰਡਸਰ ਉਨਟਾਰੀਓ ਵਿਖੇ ਲੰਘੀ ਤਿੰਨ ਮਾਰਚ ਰਾਤ 9.30 ਵਜੇ ਦੇ ਕਰੀਬ ਇੱਕ ਘਰ ਵਿੱਚ ਚਾਕੂ ਮਾਰ ਕਤਲ ਕੀਤੀ ਗਈ ਔਰਤ ਦੀ ਪਛਾਣ ਲਸਾਲ ਪੁਲਿਸ ਵੱਲੋਂ 45 ਸਾਲਾ ਦੀ ਵਿੰਡਸਰ ਨਿਵਾਸੀ ਨੈਂਸੀ ਗਰੇਵਾਲ ਵਜੋਂ ਕੀਤੀ ਗਈ ਹੈ। ਪੁਲਿਸ ਹਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਤਲ ਦੇ ਕਾਰਨਾਂ ਅਤੇ ਕਾਤਲ ਬਾਰੇ ਹਾਲੇ ਹੋਰ ਨਹੀਂ ਦੱਸਿਆ ਗਿਆ ਹੈ।
ਸੋਸ਼ਲ ਮੀਡੀਏ ਤੇ ਵਿਵਾਦਤ ਇਹ ਔਰਤ ਅਕਸਰ ਵਿਵਾਦਤ ਟਿੱਪਣੀਆਂ ਕਰਨ ਕਰਕੇ ਮਸ਼ਹੂਰ ਸੀ। ਯਾਦ ਰਹੇ ਥੋੜੇ ਦਿਨ ਪਹਿਲਾ ਇਸ ਔਰਤ ਨੇ ਰਾਧਾ ਸਵਾਮੀ ਡੇਰੇ ਖ਼ਿਲਾਫ਼ ਕਾਫੀ ਰੌਲਾ ਪਾਇਆ ਹੋਇਆ ਸੀ .