ਇੱਕ ਦੌਰ ਦਾ ਅੰਤ — ਤਾਕਤ ਲਈ ਸਖ਼ਤ ਸਬਕ

ਇਰਾਨ ਨੇ ਅਧਿਕਾਰਿਕ ਤੌਰ ‘ਤੇ ਪੁਸ਼ਟੀ ਕਰ ਦਿੱਤੀ ਹੈ ਕਿ ਆਯਤੁੱਲਾਹ ਅਲੀ ਖਾਮਨੇਈ ਦੀ ਸੰਯੁਕਤ ਅਮਰੀਕੀ-ਇਜ਼ਰਾਇਲੀ ਹਮਲਿਆਂ ਤੋਂ ਬਾਅਦ ਮੌਤ ਹੋ ਗਈ ਹੈ, ਜਿਸ ਨਾਲ ਦਹਾਕਿਆਂ ਤੱਕ ਚੱਲੇ ਇੱਕ ਦੌਰ ਦਾ ਅੰਤ ਹੋ ਗਿਆ।

ਹਰ ਨਿਜ਼ਾਮ ਆਪਣੀ ਸ਼ੁਰੂਆਤ ਲੋਕਾਂ ਦੇ ਜ਼ੋਰਦਾਰ ਸਮਰਥਨ ਨਾਲ ਕਰਦਾ ਹੈ। ਪਰ ਜਦੋਂ ਲੀਡਰਸ਼ਿਪ ਹੌਲੀ-ਹੌਲੀ ਲੋਕਾਂ ਤੋਂ ਕੱਟ ਜਾਂਦੀ ਹੈ, ਜਦੋਂ ਭਰੋਸਾ ਘਟਦਾ ਹੈ ਤਦ ਜੜ੍ਹਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ, ਤਾਕਤ ਖੋਖਲੀ ਬਣ ਜਾਂਦੀ ਹੈ ਤੇ ਜਦੋਂ ਤਾਕਤ ਖੋਖਲੀ ਹੋ ਜਾਵੇ, ਤਾਂ ਕੋਈ ਵੀ ਤਾਕਤਵਰ ਦੇਸ਼ — ਜਾਂ ਵੱਡੀਆਂ ਗਲੋਬਲ ਰਾਜਨਿਤਕ ਤੇ ਕਾਰਪੋਰੇਟ ਤਾਕਤਾਂ — ਤੁਹਾਡਾ ਆਤਮਵਿਸ਼ਵਾਸ ਤੋੜ ਸਕਦੀਆਂ ਹਨ ਅਤੇ ਤੁਹਾਡੀ ਕਿਸਮਤ ਤੈਅ ਕਰ ਸਕਦੀਆਂ ਹਨ।

ਇਹ ਦੁਨੀਆ ਦੇ ਹਰ ਨੇਤਾ ਲਈ ਸੁਨੇਹਾ ਹੈ:
ਕਦੇ ਵੀ ਆਪਣੇ ਲੋਕਾਂ ਦਾ ਭਰੋਸਾ ਨਾ ਗੁਆਓ। ਕਿਉਂਕਿ ਜਦੋਂ ਜਨਤਾ ਦਾ ਵਿਸ਼ਵਾਸ ਟੁੱਟ ਜਾਂਦਾ ਹੈ, ਤਾਂ ਸਭ ਤੋਂ ਮਜ਼ਬੂਤ ਤਖ਼ਤ ਵੀ ਇੱਕ ਰਾਤ ਵਿੱਚ ਡਿੱਗ ਸਕਦਾ ਹੈ ।

ਤਰਨਦੀਪ_ਬਿਲਾਸਪੁਰ

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।