ਮੈਂ ਹੈਰਾਨ ਹਾਂ ਪੰਜਾਬ ਦੇ ਵੱਡੇ ਵੱਡੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਅਖਵਾਉਂਦੇ ਅਖਬਾਰ 19 ਸਾਲ ਦੇ ਰਣਜੀਤ ਸਿੰਘ ਦੇ ਪੁਲਿਸ ਐਨਕਾਊਂਟਰ ਬਾਬਤ ਬਿਲਕੁਲ ਮੌਨ ਹਨ ।
ਮੈਨੂੰ ਸਮਝ ਨਹੀਂ ਆਉਂਦੀ ‌ਫਰੀਦਕੋਟੀਏ M.P ਸਰਬਜੀਤ ਸਿੰਘ ਖਾਲਸਾ , ਬਾਪੂ ਤਰਸੇਮ ਸਿੰਘ ਹੁਰੀਂ ਖਾਲਸਾ ਵਹੀਰ ਦਾ ਰੁੱਖ ਜੇ ਗੁਰਦਾਸਪੁਰ ਵੱਲ ਨਹੀਂ ਕਰ ਸਕਦੇ ਤਾਂ ਉਹ ਕਾਹਦੇ ਵਾਰਿਸ ਪੰਜਾਬ ਦੇ ..?
ਫਿਰ ਕਿਵੇਂ M.P ਅ੍ਰਮਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਲੜਾਈ ਲੜੀ ਜਾ ਸਕਦੀ ਹੈ .. ਭਲਾ ..!
ਬਾਕੀ ਸਰਕਾਰ ਤੋਂ ਐਡ ਲੈਣ ਵਾਲੇ ਸਾਰੇ ਸਰਕਾਰੀ ਚੈਨਲ ਤਾਂ ਕੇਜਰੀਵਾਲ ਦੇ ਨੀਰ ਵਿੱਚ ਡੁੱਬ ਚੁੱਕੇ ਹਨ । ਉਹਨਾਂ ਲਈ ਰਣਜੀਤ ਸਿੰਘ ਦੀ ਮਾਂ ਦੀ ਅੱਖ ਖੁਸ਼ਕ ਹੋਣ ਦੀ ਗਵਾਹੀ ਭਰਦੀ ਹੈ ..!
ਇਹੀ ਓਹ ਮੌਕਾ ਹੈ ਜਦੋਂ ਮਿਸਲ ਸਤਲੁਜ , ਸੱਥ ਵਰਗੀਆਂ ਜਥੇਬੰਦੀਆਂ ਲਈ ਇਹ ਮਸਲਾ ਉਹਨਾਂ ਦੀ ਅਗਨ ਪ੍ਰਖਿਆ ਹੈ ।
ਉਹ ਮੋਢੀ ਹੋ ਡੱਟਦੇ ਹਨ ਕਿ ਨਹੀਂ ..?
ਬਾਕੀ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹਨੇਂ ਜਿਹਨੇਂ ਵੀ ਉੱਚੀ ਤੇ ਵੱਡੀ ਕਰਕੇ ਤਸਵੀਰ ਲਾਈ ਹੈ ।
ਉਹ ਸਭ ਭਾਈ ਖਾਲੜਾ ਦੀ ਸੋਚ ਤੇ ਕਿੰਨੇ ਖਰੇ ਉੱਤਰਦੇ ਹਨ .. ਇਸੇ ਮੌਕੇ ਹੀ ਉਹਨਾਂ ਦੀ ਸਮਝ ਤੇ ਰਾਜਨੀਤੀ ਦੀ ਵੀ ਪਰਖ ਹੋਵੇਗੀ …?
Youtube ਤੇ ਬੋਲਣ ਵਾਲੇ ਤਮਾਮ ਭਾਈ ਅਜਮੇਰ ਸਿੰਘ … ਰਣਜੀਤ ਸਿੰਘ ਕੁੱਕੀ …. ਮਾਲਵਿੰਦਰ ਸਿੰਘ ਮਾਲੀ …ਅਜੇਪਾਲ ਸਿੰਘ ਬਰਾੜ … ਲੱਖਾ ਸਿੰਘ ਸਿਧਾਣਾ …. ਅਮਿਤੋਜ ਮਾਨ …. ਨੂੰ ਗੁਰਦਾਸਪੁਰ ਸਿਰਫ ਸਟੇਟਮੈਂਟ ਤੱਕ ਸੀਮਤ ਨਹੀਂ ਦੇਖਣਾ ਚਾਹੁੰਦਾ … ਉਹ ਚਾਹੁੰਦਾ ਹੈ ਕਿ ਇਸ ਮੌਕੇ ਉੱਥੇ ਖੜਦਾ ਕੌਣ ਹੈ ..?
ਕੌਮ ਦੇ ਜਥੇਦਾਰ ਗੜਗੱਜ ਸਾਹਬ ਨੇ ਵੀ ਆਪਣਾ Youtube ਚੈਨਲ ਬਣਾ ਲਿਆ ਤੇ ਨੌਜਵਾਨ ਬੱਚਿਆਂ ਨੂੰ ਗੁਰੂ ਦੇ ਸਿੰਘ ਸਜਣ ਦੀ ਗੱਲ ਕਰ ਰਹੇ ਹਨ … ਹੁਣ ਸਾਡੇ ਇਸ ਮਾਰੇ ਗਏ ਦਸਤਾਰ ਵਾਲੇ ਬੱਚੇ ਦੇ ਮਾਪਿਆਂ ਨੂੰ ਪਿੰਡ ਨੂੰ ਸ਼ਰੀਕੇ ਨੂੰ ਉੱਥੇ ਖੜਕੇ ਨਿਰਭਉ ਹੋਣ ਦੀ ਸਿੱਖਿਆ ਤੇ ਪਹਿਰਾ ਦੇਣ ਦਾ ਫਰਜ਼ ਭਲਾ ਕਿਸਦਾ ਹੈ ..?
ਇਹ ਵੇਲਾ ਸਭ ਦੇ ਪੰਜਾਬ ਪੱਖੀ ਹੋਣ ਦੇ ਇਮਤਿਹਾਨ ਦਾ ਫੈਸਲਾ ਹੈ ।
ਛੋਟੇ ਜੇ ਪਰਚਿਆਂ ਤੇ ਪੰਜਾਬ ‘ਚ ਰੋਸ ਮੁਜ਼ਾਹਰੇ ਕਰਨ ਵਾਲੇ ਪੱਤਰਕਾਰ ਸਹਿਬਾਨ , RTI ਕਾਰਕੁਨ ਇਸ ਮੌਕੇ ਕੀ ਪਹਿਲ ਕਰਨਗੇ … ?
ਮਾਪੇ ਕੀ ਕਰਨ ਗੇ … ਸ਼ਰੀਕਾ ਕੀ ਕਰੇਗਾ … ਰਣਜੀਤ ਦੇ ਪਿੰਡ ਦੇ ਲੋਕ ਕਿੰਨਾ ਕੁ ਖੜਨਗੇ …
ਮਸਲਾ ਇਹ ਨਹੀਂ ….. ਮਸਲਾ ਇਹ ਹੈ ਕਿ ਜੇਕਰ ਅਸੀਂ ਇੱਕ ਮਾਸੂਮ ਦੇ ਇਨਕਾਊਂਟਰ ਦਾ ਹਿਸਾਬ ਨੀ ਲੈ ਸਕਦੇ …. ਪੰਜਾਬ ਦੇ ਬਾਕੀ ਹੱਕ ਛਿੱਕੂ ਲੈ ਲਵਾਂਗੇ ..!
ਜੇ ਅੱਜ ਨਾ ਤੁਰੇ ਕੱਲ ਨੂੰ ਸਾਡੀ ਕਿਸੇ ਦੀ ਵੀ ਵਾਰੀ ਸਹਿਜੇ ਹੀ ਲੱਗ ਸਕਦੀ ਹੈ … ਇਹ ਸਟੇਟ ਟੈਸਟਿੰਗ ਕਰ ਰਹੀ ਹੈ … ਟੈਸਟਿੰਗ ਦੀ ਸਫਲਤਾ ਅਸਫਲਤਾ ਹੀ ਉਸਦੇ ਭਵਿੱਖੀ ਮਾਡਲ ਦੀ ਨੀਂਹ ਰੱਖੇਗੀ ..!
ਪੋਸਟ ਸਕਰਿਪਟ –
ਆਹ ਝਾਰਖੰਡ ‘ਚ ਹੁੰਦੇ ਝੂਠੇ ਐਨਕਾਊਂਟਰਾਂ ਦੀ ਗੱਲ ਕਰਨ ਵਾਲੇ ਬਾਪੂ ਉਗਰਾਹਾਂ ਸਾਹਿਬ … ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਾਰੇ ਹੁਣ ਉਹ ਮਨੁੱਖੀ ਅਧਿਕਾਰਾਂ ਦੀ ਕੂਕ ਕਿਉਂ ਨਹੀਂ ਲਾ ਰਹੇ..?
ਇਹੀ ਉਹ ਕਾਰਨ ਨੇ ਪੰਜਾਬ ਕਈ ਵਾਰ ਤੁਹਾਡੇ ਕਾਰਜਾਂ ਬਾਬਤ ਸ਼ੱਕੀ ਨਜ਼ਰ ਨਾਲ ਕਿਉਂ ਦੇਖਦਾ ਹੈ ..!

ਤਰਨਦੀਪ_ਬਿਲਾਸਪੁਰ

Share:

Leave a Reply

Your email address will not be published. Required fields are marked *