ਫਰੈਜ਼ਨੋ ਦੇ ਜਤਿੰਦਰ ਸਿੰਘ (D&B Truck Line Inc.) ਨਾਲ ਗੰਭੀਰ ਘਟਨਾ ਵਾਪਰੀ ਹੈ।
ਜਤਿੰਦਰ ਸਿੰਘ ਨੇ ਫਲੋਰਿਡਾ ਤੋਂ ਲੋਡ ਚੁੱਕਿਆ ਹੋਇਆ ਸੀ। ਰਸਤੇ ਵਿਚ ਪਰਚ ਟਰੱਕ ਖਰਾਬ ਹੋ ਗਿਆ ਤਾਂ ਉਸਨੇ ਟੋਇੰਗ ਕੰਪਨੀ Quality Fleet Service of Louisiana LLC ਨੂੰ ਕਾਲ ਕੀਤੀ।
ਕੰਪਨੀ ਨੇ ਕਿਹਾ ਕਿ ਟਰੱਕ ਵਰਕਸ਼ਾਪ ਵਿੱਚ ਲਿਜਾਣਾ ਪਵੇਗਾ। ਦਿੱਤੇ ਐਡਰੈੱਸ ‘ਤੇ ਪਹੁੰਚਣ ਤੇ ਉੱਥੇ ਕੋਈ ਢੰਗ ਦੀ ਵਰਕਸ਼ਾਪ ਨਹੀਂ ਸੀ — ਸਿਰਫ਼ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਲੱਗੀ ਹੋਈ ਸੀ।
ਸ਼ੱਕ ਹੋਣ ‘ਤੇ ਜਦੋਂ ਪੁੱਛਿਆ ਗਿਆ ਤਾਂ ਕਿਹਾ ਗਿਆ ਕਿ ਟਰੱਕ ਹੋਰ ਥਾਂ ‘ਤੇ ਪਾਰਕ ਕੀਤਾ ਹੈ। ਇਸ ਦੌਰਾਨ ਟਰੱਕ ਮੂਵ ਕਰਦਾ ਨਜ਼ਰ ਆਇਆ ਅਤੇ ਤੁਰੰਤ ਪੁਲਿਸ ਨੂੰ ਕਾਲ ਕੀਤੀ ਗਈ।
ਟਰੱਕ ਨੂੰ ਮਿਸਿਸਿਪੀ ਦੇ ਇੱਕ ਪਾਇਲਟ ਗੈਸ ਸਟੇਸ਼ਨ ਐਗਜ਼ਿਟ ‘ਤੇ ਲਿਜਾਇਆ ਗਿਆ ਅਤੇ ਉੱਥੇ ਛੱਡ ਕੇ ਸੰਬੰਧਤ ਲੋਕ ਭੱਜ ਗਏ। ਬਾਅਦ ਵਿੱਚ ਵੱਡਾ ਬਿੱਲ ਬਣਾਕੇ ਟਰੱਕ ਦੇਣ ਤੋਂ ਇਨਕਾਰ ਕੀਤਾ ਗਿਆ।
ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਟਰੱਕ ਇੱਕ ਪਲਾਜ਼ਾ ‘ਚ ਖੜ੍ਹਾ ਮਿਲਿਆ ਅਤੇ ਐਡਰੈੱਸ ਭੇਜਿਆ ਗਿਆ ਕਿ ਆ ਕੇ ਲੈ ਜਾਓ, ਨਹੀਂ ਤਾਂ ਫਿਰ ਟੋ ਕਰ ਦਿੱਤਾ ਜਾਵੇਗਾ।
⚠️ ਸਾਰੇ ਟਰੱਕ ਡਰਾਈਵਰਾਂ ਨੂੰ ਅਪੀਲ ਹੈ ਕਿ ਅਣਜਾਣ ਟੋਇੰਗ ਕੰਪਨੀਆਂ ਤੋਂ ਸਾਵਧਾਨ ਰਹੋ।
⚠️ ਵਰਕਸ਼ਾਪ ਦਾ ਐਡਰੈੱਸ ਅਤੇ ਲਾਈਸੈਂਸ ਪਹਿਲਾਂ ਚੈਕ ਕਰੋ।
⚠️ ਸ਼ੱਕ ਹੋਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।