ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਚਾਨਕ ਹੋਈ ਮੁਲਾਕਾਤ ਨੇ ਸੋਸ਼ਲ ਮੀਡੀਆ ‘ਤੇ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗਿੱਪੀ ਗਰੇਵਾਲ ਖ਼ਾਸ ਤੌਰ ‘ਤੇ ਪਿੰਡ ਬਾਦਲ ਵਿਖੇ ਘੋੜਿਆਂ ਦੇ ਸ਼ੌਕ ਕਾਰਨ ਪਹੁੰਚੇ ਸਨ, ਜਿੱਥੇ ਸੁਖਬੀਰ ਬਾਦਲ ਨੇ ਖੁਦ ਉਹਨਾਂ ਨੂੰ ਆਪਣੇ ਫਾਰਮ ਹਾਊਸ ਦੀ ਸੈਰ ਕਰਵਾਈ। ਦੋਵਾਂ ਨੇ ਇਕੱਠਿਆਂ ਚਾਹ ਦੀ ਚੁਸਕੀ ਲਈ ਅਤੇ ਘੋੜਿਆਂ ਦੀਆਂ ਨਸਲਾਂ ਬਾਰੇ ਲੰਮੀ ਗੱਲਬਾਤ ਕੀਤੀ। ਹਾਲਾਂਕਿ ਇਹ ਇੱਕ ਨਿੱਜੀ ਮੁਲਾਕਾਤ ਜਾਪਦੀ ਹੈ, ਪਰ ਸਿਆਸੀ ਹਲਕਿਆਂ ਵਿੱਚ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਕੀ ਇਹ ਸਿਰਫ਼ ਸ਼ੌਕ ਦੀ ਗੱਲ ਸੀ ਜਾਂ ਫਿਰ ਕਲਾਕਾਰਾਂ ਅਤੇ ਸਿਆਸਤਦਾਨਾਂ ਦੀ ਇਹ ਨੇੜਤਾ ਆਉਣ ਵਾਲੇ ਸਮੇਂ ਵਿੱਚ ਕਿਸੇ ਨਵੇਂ ਮੋੜ ਦਾ ਸੰਕੇਤ ਹੈ, ਇਹ ਤਾਂ ਵਕਤ ਹੀ ਦੱਸੇਗਾ।

Share:

Leave a Reply

Your email address will not be published. Required fields are marked *