U.S. Immigration and Customs Enforcement (ICE) ਦੀ ਹਿਰਾਸਤ ਨਾਲ ਜੁੜਿਆ ਇੱਕ ਚਿੰਤਾਜਨਕ ਮਾਮਲਾ Amarillo, Texas ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਪੁਲਿਸ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਰਿਪੋਰਟਾਂ ਮੁਤਾਬਕ, ਰੁਟੀਨ ਜਾਂਚ ਦੌਰਾਨ ਟ੍ਰੇਲਰ ਦਾ ਮੱਡ ਫਲੈਪ ਠੀਕ ਨਾ ਹੋਣ ਕਾਰਨ ਪੁਲਿਸ ਨੇ ਵਾਹਨ ਰੋਕਿਆ। ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਕਾਗਜ਼ੀ ਕਾਰਵਾਈ ਵਿੱਚ ਗੜਬੜ ਦੇ ਆਧਾਰ ‘ਤੇ ਮਾਮਲਾ ICE ਨੂੰ ਸੌਂਪ ਦਿੱਤਾ ਗਿਆ। ICE ਅਧਿਕਾਰੀਆਂ ਨੇ ਡਰਾਈਵਰ ਨੂੰ ਮੌਕੇ ‘ਤੇ ਹਿਰਾਸਤ ਵਿੱਚ ਲੈ ਕੇ ਡਿਟੇਂਸ਼ਨ ਸੈਂਟਰ ਭੇਜ ਦਿੱਤਾ।
ਫਿਲਹਾਲ ਡਰਾਈਵਰ ਦੀ ਬੋਂਡ ਹੀਅਰਿੰਗ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਟਰੱਕਿੰਗ ਕਰ ਰਹੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਮਾਹਿਰਾਂ ਦੀ ਸਲਾਹ ਹੈ ਕਿ
ਸੜਕ ‘ਤੇ ਨਿਕਲਣ ਤੋਂ ਪਹਿਲਾਂ ਟਰੱਕ ਦੀ ਪੂਰੀ ਮਕੈਨਿਕਲ ਜਾਂਚ ਕਰੋ।
ਮੱਡ ਫਲੈਪ, ਲਾਈਟਾਂ, ਬਰੇਕ ਅਤੇ ਟਾਇਰਾਂ ਦੀ ਖਾਸ ਜਾਂਚ ਕਰੋ।
ਆਪਣੇ ਸਾਰੇ ਇਮੀਗ੍ਰੇਸ਼ਨ ਅਤੇ ਟਰਾਂਸਪੋਰਟ ਦਸਤਾਵੇਜ਼ ਅੱਪਡੇਟ ਅਤੇ ਤਿਆਰ ਰੱਖੋ।
ਕਿਸੇ ਵੀ ਰੁਕਾਵਟ ਜਾਂ ਪੁਲਿਸ ਜਾਂਚ ਦੌਰਾਨ ਕਾਨੂੰਨੀ ਸਲਾਹ ਲਈ ਤੁਰੰਤ ਵਕੀਲ ਨਾਲ ਸੰਪਰਕ ਕਰੋ।
- 26 February, 2026
Share: