ਜਾਇਦਾਦ ‘ਤੇ ਵੀ ਕਾਰਵਾਈ ਕਰਨਾ ਗੰਭੀਰ: ਗਿਆਨੀ ਹਰਪ੍ਰੀਤ ਸਿੰਘ
ਵਿਰੋਧੀ ਧਿਰ ਦੇ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਘਰ ਕੋਲ ਲੱਗੇ ਪ੍ਰਾਈਵੇਟ ਗੇਟ ਨੂੰ ਢਾਹੁਣ ਦੇ ਨਾਂ ‘ਤੇ ਉਨ੍ਹਾਂ ਦੀ ਨਿੱਜ਼ੀ ਜਾਇਦਾਦ ‘ਤੇ ਵੀ ਕਾਰਵਾਈ ਕਰਨਾ ਗੰਭੀਰ ਮਾਮਲਾ ਹੈ, ਖ਼ਾਸ ਕਰਕੇ ਜਦੋਂ ਵਿਧਾਇਕ ਆਪਣੀ ਮਲਕੀਅਤ ਦੇ ਕਾਗਜ਼ ਪੇਸ਼ ਕਰ ਰਹੇ ਸਨ।
ਬਿਨਾਂ ਨੋਟਿਸ ਦਿੱਤੇ JCB ਨਾਲ ਢਾਹੁਣ ਦੀ ਕਾਰਵਾਈ ਸ਼ੁਰੂ ਕਰਨਾ ਅਤੇ ਪੁਲਿਸ ਬਲ ਦੀ ਵਰਤੋਂ ਕਰਨਾ ਕਾਨੂੰਨੀ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਤਰੀਕਾ ਵਿਰੋਧੀ ਧਿਰਾਂ ਨੂੰ ਦਬਾਉਣ ਵਾਲਾ ਲੱਗਦਾ ਹੈ।
ਮੈਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਖੜ੍ਹਾ ਹਾਂ ਅਤੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।