ਸੋਚੋ ਕਿ ਤੁਹਾਨੂੰ ਸਿਰਫ਼ ਜਿਓੰਦੇ ਰਹਿਣ ਲਈ ਆਪਣੀ ਪਛਾਣ ਮਿਟਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਹ ਨਾਦੀਆ ਗੁਲਾਮ ਦੀ ਅਸਾਧਾਰਨ ਅਤੇ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ, ਇੱਕ ਅਫਗਾਨ ਔਰਤ ਜੋ ਤਾਲਿਬਾਨ ਸ਼ਾਸਨ ਅਧੀਨ ਲਗਭਗ ਦਸ ਸਾਲਾਂ ਤੱਕ ਆਪਣੇ ਮ੍ਰਿਤਕ ਭਰਾ ਦੇ ਨਾਮ ਹੇਠਾਂ ਰਹੀ। 1990 ਦੇ ਦਹਾਕੇ ਵਿੱਚ, ਕਾਬੁਲ ਜੰਗ ਨਾਲ ਤਬਾਹ ਹੋ ਗਿਆ ਸੀ ਅਤੇ ਨਾਦੀਆ ਇੱਕ ਬੰਬ ਧਮਾਕੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਜਿਸ ਕਾਰਨ ਉਹ ਸਰੀਰਕ ਤੌਰ ‘ਤੇ ਜ਼ਖਮੀ ਹੋ ਗਈ ਅਤੇ ਹਿੱਲਣ-ਜੁਲਣ ਲਈ ਵੀ ਸੰਘਰਸ਼ ਕਰ ਰਹੀ ਸੀ। ਬਾਅਦ ਵਿੱਚ ਉਸਦੇ ਭਰਾ ਨੂੰ ਮਾਰ ਦਿੱਤਾ ਗਿਆ ਅਤੇ ਉਸਦਾ ਪਰਿਵਾਰ ਟੁੱਟਿਆ-ਫੁੱਟਿਆ, ਗਰੀਬ ਅਤੇ ਹਤਾਸ਼ ਹੋ ਗਿਆ।
ਤਾਲਿਬਾਨ ਦੇ ਅਧੀਨ, ਔਰਤਾਂ ਨੂੰ ਕੰਮ ਕਰਨ, ਪੜ੍ਹਾਈ ਕਰਨ, ਜਾਂ ਆਪਣੇ ਘਰਾਂ ਤੋਂ ਬਾਹਰ ਇਕੱਲੇ ਤੁਰਨ ਤੋਂ ਮਨਾਹੀ ਸੀ। ਉਸਦੇ ਪਿਤਾ ਦੇ ਅਪਾਹਜ ਹੋਣ ਅਤੇ ਪਰਿਵਾਰ ਵਿੱਚ ਕੋਈ ਕਮਾਊ ਮਰਦ ਨਾ ਹੋਣ ਕਰਕੇ ਅਤੇ ਪਰਿਵਾਰ ਨੂੰ ਭੁੱਖਾ ਮਰਦਾ ਦੇਖਦੇ ਹੋਏ ਨਾਦੀਆ ਨੂੰ ਇੱਕ ਔਖਾ ਫੈਸਲਾ ਲੈਣਾ ਪਿਆ।
ਇਸ ਲਈ ਉਸਨੇ ਆਪਣੇ ਵਾਲ ਕੱਟੇ, ਇੱਕ ਮੁੰਡੇ ਵਾਂਗ ਕੱਪੜੇ ਪਾਏ, ਆਪਣੀਆਂ ਛਾਤੀਆਂ ਕੱਪੜਾ ਬੰਨਕੇ ਦੱਬਿਆ ਅਤੇ ਆਪਣੇ ਮਰੇ ਹੋਏ ਭਰਾ ਦਾ ਨਾਮ ਲਿਆ। ਇੱਕ ਦਹਾਕੇ ਤੱਕ, ਉਹ ਆਪਣੇ ਭਰਾ ਵਜੋਂ ਸੜਕਾਂ ‘ਤੇ ਘੁੰਮਦੀ ਰਹੀ, ਜੋਖਮ ਭਰੇ ਕੰਮ ਕੀਤੇ, ਅਪਮਾਨ, ਕੁੱਟਮਾਰ ਅਤੇ ਪਤਾ ਲੱਗਣ ਦੇ ਲਗਾਤਾਰ ਡਰ ਨੂੰ ਸਹਿਣ ਕੀਤਾ। ਇੱਕ ਗਲਤੀ, ਇੱਕ ਅਫਵਾਹ ਅਤੇ ਉਸਨੂੰ ਸਜ਼ਾ ਦੇ ਤੌਰ ਤੇ ਫਾਂਸੀ ਵੀ ਦਿੱਤੀ ਜਾ ਸਕਦੀ ਸੀ।
ਉਸਨੇ ਬਾਅਦ ਵਿੱਚ ਆਪਣੀਆਂ ਯਾਦਾਂ ‘ਦਿ ਸੀਕ੍ਰੇਟ ਸਨ’ ਦੇ ਨਾਮ ਵਾਲੇ ਟੀਵੀ ਸ਼ੋ ਵਿੱਚ ਆਪਣੀ ਸੱਚਾਈ ਦਾ ਖੁਲਾਸਾ ਕੀਤਾ ਜਿਸ ਨਾਲ ਦੁਨੀਆ ਨੂੰ ਤਾਲਿਬਾਨ ਸ਼ਾਸਨ ਅਧੀਨ ਔਰਤਾਂ ਲਈ ਜੀਵਨ ਕਿਹੋ ਜਿਹਾ ਸੀ ਅਤੇ ਕੁਝ ਲੋਕਾਂ ਨੂੰ ਜ਼ਿੰਦਾ ਰਹਿਣ ਲਈ ਕਿੰਨੀਆਂ ਹੱਦਾਂ ਤੱਕ ਜਾਣਾ ਪਿਆ।
ਨਾਦੀਆ ਦੀ ਕਹਾਣੀ ਸਿਰਫ਼ ਬਚਾਅ ਬਾਰੇ ਨਹੀਂ ਹੈ ਬਲਕਿ ਇਹ ਹਿੰਮਤ, ਕੁਰਬਾਨੀ ਅਤੇ ਚਲਾਕੀ ਦਾ ਪ੍ਰਮਾਣ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਕਿੰਨੀ ਨਾਜ਼ੁਕ ਹੋ ਸਕਦੀ ਹੈ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਦੀ ਇੱਛਾ ਅਸਲ ਵਿੱਚ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ।
ਇਸ ਕਹਾਣੀ ਨਾਲ ਮੈਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੀ ਜਨਮ ਭੂਮੀ ਉੱਤੇ ਔਰਤ, ਮਰਦ, ਬੱਚੇ-ਬੁੱਢੇ, ਜਾਨਵਰ ਅਤੇ ਇਥੋਂ ਤੱਕ ਕਿ ਪੇੜ -ਪੌਦਿਆਂ ਨੂੰ ਵੀ ਬਰਾਬਰ ਦਾ ਅਧਿਕਾਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ।
ਪੋਸਟ/ ਰਣਵੀਰ ਸਿੰਘ