ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗਰ ਦੀ ਬੇਟੀ ਅਨਾਇਆ ਬਾਂਗਰ (ਜੋ ਪਹਿਲਾਂ ਆਰੀਅਨ ਬਾਂਗਰ ਸੀ) ਮਾਰਚ ਮਹੀਨੇ ਵਿੱਚ ਆਪਣੀ ‘ਵੈਜਾਇਨੋਪਲਾਸਟੀ’ ਸਰਜਰੀ ਕਰਵਾਉਣ ਜਾ ਰਹੀ ਹੈ।
ਦੇਸੀ ਪੰਜਾਬੀ ਵਿੱਚ ਦੱਸੀਏ ਤਾਂ ਇਹ ਇੱਕ ਅਜਿਹਾ ਵੱਡਾ ਡਾਕਟਰੀ ਆਪ੍ਰੇਸ਼ਨ (ਸਰਜਰੀ) ਹੈ ਜਿਸ ਰਾਹੀਂ ਇੱਕ ਮਰਦ ਦੇ ਸਰੀਰਕ ਅੰਗਾਂ ਨੂੰ ਬਦਲ ਕੇ ਔਰਤਾਂ ਵਾਲੇ ਅੰਗ ਬਣਾਏ ਜਾਂਦੇ ਹਨ। ਇਹ ਸਰਜਰੀ ਆਮ ਤੌਰ ‘ਤੇ ਉਹਨਾਂ ਵੱਲੋਂ ਕਰਵਾਈ ਜਾਂਦੀ ਹੈ ਜੋ ਜਨਮ ਤੋਂ ਮੁੰਡੇ ਹੁੰਦੇ ਹਨ ਪਰ ਮਾਨਸਿਕ ਤੌਰ ‘ਤੇ ਖੁਦ ਨੂੰ ਕੁੜੀ ਮੰਨਦੇ ਹਨ (ਜਿਨ੍ਹਾਂ ਨੂੰ ਕਿੰਨਰ ਜਾਂ ਟ੍ਰਾਂਸਜੈਂਡਰ ਕਿਹਾ ਜਾਂਦਾ ਹੈ)। ਇਸ ਆਪ੍ਰੇਸ਼ਨ ਤੋਂ ਬਾਅਦ ਅਨਾਇਆ ਸਰੀਰਕ ਤੌਰ ‘ਤੇ ਵੀ ਪੂਰੀ ਤਰ੍ਹਾਂ ਔਰਤ ਬਣ ਜਾਵੇਗੀ।
ਅਨਾਇਆ ਨੇ ਦੱਸਿਆ ਕਿ ਉਹ ਇਹ ਸਰਜਰੀ ਥਾਈਲੈਂਡ ਤੋਂ ਕਰਵਾਏਗੀ। ਉਸਦੇ ਪਿਤਾ ਸੰਜੇ ਬਾਂਗਰ ਅਤੇ ਪੂਰਾ ਪਰਿਵਾਰ ਉਸਦੇ ਇਸ ਫੈਸਲੇ ਵਿੱਚ ਉਸਦੇ ਨਾਲ ਖੜ੍ਹਾ ਹੈ ਅਤੇ ਸਰਜਰੀ ਦਾ ਸਾਰਾ ਖਰਚਾ ਵੀ ਪਿਤਾ ਵੱਲੋਂ ਹੀ ਕੀਤਾ ਜਾ ਰਿਹਾ ਹੈ। ਅਨਾਇਆ ਪਿਛਲੇ 5 ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਹੀ ਸੀ।

Share:

Leave a Reply

Your email address will not be published. Required fields are marked *