ਥੋਨੇ ਨਾਮ ਰੱਖਿਆ ਚਿੱਟਾ ਲੋਕੋ

ਧਰਤੀ ਤੇ ਪਾਇਆ ਕਾਲ ਜਿਨੇ,

ਨਸ਼ੇ ਚ ਫ਼ਸਿਆ ਛੇਤੀ ਨਾ ਨਿਕਲੇ

ਵਿੱਚ ਪੰਛੀ ਫ਼ਸਿਆ ਜਾਲ ਜਿਵੇਂ,

ਪਿੰਡ ਦੀ ਜੂਹ ਤੋਂ ਲਾਸ਼ਾਂ ਮਿਲਦੀਆਂ

ਮਾਵਾਂ ਦੇ ਮਰਦੇ ਜਾਂਦੇ ਲਾਲ ਕਿਵੇਂ,

ਏ 15 ਸਾਲਾਂ ਦੇ ਬੱਚੇ ਵੀ ਖਾਂਦਾ

ਪਿਓ ਬੱਚਦੀ ਉਮਰ ਕੀਦੇ ਨਾਲ ਜੀਵੇ,

ਨਾਥ ਦੀ ਗੱਲ ਤੇ ਗੌਰ ਕਰੋ

ਸਾਡੀ ਕੌਮ ਦੇ ਬੁੱਝਦੇ ਜਾਣ ਦੀਵੇ,

ਸਾਨੂੰ ਤਾਂ ਪੁਰਾ ਸੱਕ ਪੈਂਦਾ ਹਾਕਮੋਂ

ਤੁਸੀਂ ਵੀ ਰਲ ਗਏ ਏਨਾਂ ਨਾਲ ਜਿਵੇਂ,

ਪੈਸਿਆਂ ਲਈ ਹੋਰ ਬੱਚੇ ਮਰਾਕੇ

ਜੁਆਕ ਆਪਣੇ ਸਕਦੇ ਪਾਲ ਕਿਵੇਂ,

ਥੋਨੇ ਨਾਮ ਰੱਖਿਆ ਚਿੱਟਾ ਲੋਕੋ

ਧਰਤੀ ਤੇ ਪਾਇਆ ਕਾਲ ਜਿਨੇ,

ਨਾਥ ਦੇਧਨਾਂ

ਸੜਕਾਂ ਭਰੀਆਂ ਲਾਸ਼ਾਂ ਦੇ ਨਾਲ
ਚਾਰ-ਚੁਫ਼ੇਰਾ ਭਰਿਆ ਖੂਨ ਦਾ,
ਦੱਸੋ ਕਿੱਦਾਂ ਭੁੱਲ ਜਾਈਏ
ਸਨ, 84 ਤੇ ਮਹੀਨਾ ਜੂਨ ਦਾ,

ਭੁੱਲਣੇ ਨੀ ਥੋਡੇ ਕੀਤੇ ਕਾਰੇ,
ਸਾਡੇ ਨਿੱਕੇ-ਨਿੱਕੇ ਬੱਚੇ ਮਾਰੇ,
ਅੱਖਾਂ ਮੂਹਰੇ ਮਾਵਾਂ ਦੀਆਂ ਇੱਜ਼ਤਾਂ ਲੁੱਟੀਆਂ
ਟਾਇਰ ਗਲ ਵਿੱਚ ਪਾਕੇ ਪੁੱਤਰ ਸਾੜੇ,
ਬੱਚੇ, ਬਜ਼ੁਰਗ ਕੋਈ ਨਾ ਬਖ਼ਸ਼ੇ
ਮਿੰਨਤਾ, ਤਰਲੇ ਥੋਡੇ ਕੱਢੇ ਹਾੜੇ,
ਸਾਡੀ ਨਸਲ ਮੁਕਾਉਣ ਦੀ ਕੋਸ਼ਿਸ਼ ਕੀਤੀ
ਓਸ ਸਮੇਂ ਦੀ ਗੰਦੀਏ ਸਰਕਾਰੇ,
ਅਸੀਂ ਹਮੇਸ਼ਾ ਥੋਡਾ ਦੇਸ਼ ਬਚਾਇਆ
ਤੁਸੀਂ ਹਰ ਵਾਰ ਸਾਡੇ ਘਰ ਉਜਾੜੇ,

ਨਾਥ” ਸਮੇਂ ਨੇ ਬਦਲਾ ਲੈਣਾ
ਸਾਡੇ ਜ਼ਖ਼ਮ ਤੇ ਪਾਏ ਲੂਣ ਦਾ,
ਦੱਸੋ ਕਿੱਦਾਂ ਭੁੱਲ ਜਾਈਏ
ਸਨ, 84 ਤੇ ਮਹੀਨਾ ਜੂਨ ਦਾ,
ਨਾਥ ਕਬੱਡੀ ਦੇਧਨਾਂ

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।