ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ‘ਤੇ ਦੋਸ਼ ਲਗਾਇਆ ਕਿ ਉਹ ਭਾਰਤ ਦੇ ਯੂਰਪੀ ਸੰਘ, ਯੂਨਾਈਟਡ ਕਿੰਗਡਮ ਅਤੇ ਅਮਰੀਕਾ ਨਾਲ ਵਪਾਰਕ ਸਮਝੌਤਿਆਂ ਬਾਰੇ “ਝੂਠ ਫੈਲਾ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਦੇ ਖੇਤੀਬਾੜੀ ਅਤੇ ਡੇਅਰੀ ਖੇਤਰ ਦੇ ਹਿਤਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਹੈ।
ਸ਼ਾਹ ਨੇ ਭਾਰਤ ਦੇ ਮਛੇਰੇ, ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਉਨ੍ਹਾਂ ਦੇ ਹਿਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ।

ਸ਼ਾਹ ਗਾਂਧੀਨਗਰ ਵਿੱਚ ਕੇਂਦਰੀ ਬੈਂਕ ਡਿਜ਼ਿਟਲ ਕਰੰਸੀ ਅਧਾਰਤ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨ ਅਤੇ ‘ਅੰਨਪੂਰਤੀ’ ਨਾਮਕ ਅਨਾਜ ਏਟੀਐਮ ਦੀ ਸ਼ੁਰੂਆਤ ਕਰਨ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, “ਕਾਂਗਰਸ ਦਾ ਇਤਿਹਾਸ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਰਿਹਾ ਹੈ। ਮੈਨੂੰ ਤਾਂ ਹਾਸਾ ਆਉਂਦਾ ਹੈ ਕਿ ਇਸ ਦੇਸ਼ ਦੀ ਸੰਸਦ ਵਿੱਚ ਕਾਂਗਰਸ ਦੇ ਸਾਹਿਬਜ਼ਾਦੇ ਰਾਹੁਲ ਗਾਂਧੀ ਕਿਸਾਨਾਂ ਦੀ ਗੱਲ ਕਰਦੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਅੱਜ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ 10 ਸਾਲਾਂ ਦੌਰਾਨ ਕਿਸਾਨਾਂ ਤੋਂ ਕਿੰਨਾ ਅਨਾਜ ਖਰੀਦਿਆ ਗਿਆ ਅਤੇ ਨਰਿੰਦਰ ਮੋਦੀ ਸਰਕਾਰ ਦੇ 10 ਸਾਲਾਂ ਵਿੱਚ ਕਿੰਨਾ ਖਰੀਦਿਆ ਗਿਆ। ਅਸੀਂ ਐਮਐਸਪੀ ‘ਤੇ ਕਿਸਾਨਾਂ ਤੋਂ ਤੁਹਾਡੇ ਮੁਕਾਬਲੇ 15 ਗੁਣਾ ਵੱਧ ਅਨਾਜ ਖਰੀਦਿਆ ਹੈ। ਤੁਹਾਡੇ ਸਮੇਂ ਕਿਸਾਨਾਂ ਲਈ ਬਜਟ ਸਿਰਫ਼ 26,000 ਕਰੋੜ ਰੁਪਏ ਸੀ, ਜਦਕਿ ਨਰਿੰਦਰ ਮੋਦੀ ਨੇ ਇਸਨੂੰ ਵਧਾ ਕੇ 1.29 ਲੱਖ ਕਰੋੜ ਰੁਪਏ ਕਰ ਦਿੱਤਾ ਹੈ। 70 ਸਾਲਾਂ ਵਿੱਚ ਇੱਕ ਵਾਰ ਕਰਜ਼ ਮਾਫ਼ੀ ਦੀ ਛੋਟੀ ਜਿਹੀ ਘੋਸ਼ਣਾ ਕਰਕੇ ਤੁਸੀਂ ਕਿਸਾਨਾਂ ਨੂੰ ਗੁੰਮਰਾਹ ਕੀਤਾ। ਮੋਦੀ ਜੀ ਹਰ ਸਾਲ ਹਰ ਕਿਸਾਨ ਦੇ ਖਾਤੇ ਵਿੱਚ 6,000 ਰੁਪਏ ਜਮ੍ਹਾ ਕਰਕੇ ਇੱਕ ਐਸੀ ਪ੍ਰਣਾਲੀ ਬਣਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕਰਜ਼ਾ ਨਾ ਲੈਣਾ ਪਵੇ,” ਕੇਂਦਰੀ ਮੰਤਰੀ ਨੇ ਕਿਹਾ।
ਯੂਰਪੀ ਸੰਘ, ਯੂਕੇ ਅਤੇ ਅਮਰੀਕਾ ਨਾਲ ਵਪਾਰਕ ਸਮਝੌਤਿਆਂ ਨੂੰ ਲੈ ਕੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਸ਼ਾਹ ਨੇ ਉਨ੍ਹਾਂ ਨੂੰ ਖੁੱਲ੍ਹੀ ਚਰਚਾ ਲਈ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, “ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਕੋਈ ਵੀ ਮੰਚ ਚੁਣ ਲਓ, ਭਾਜਪਾ ਦਾ ਇਕ ਯੂਥ ਮੋਰਚਾ ਪ੍ਰਧਾਨ ਵੀ ਤੁਹਾਡੇ ਨਾਲ ਇਸ ਮਾਮਲੇ ‘ਤੇ ਵਾਦ-ਵਿਵਾਦ ਕਰ ਲਏਗਾ ਕਿ ਕਿਸਨੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਿਸਨੇ ਉਨ੍ਹਾਂ ਦੀ ਭਲਾਈ ਲਈ ਕੰਮ ਕੀਤਾ