ਬਰੈਂਪਟਨ- ਬਰੈਂਪਟਨ ਦੇ ਨਾਲ ਸਬੰਧਤ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਨੂੰ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿੱਚ $7.5 ਮਿਲੀਅਨ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਚਰਨਪ੍ਰੀਤ ਸਿੰਘ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ ਪਰ ਸਬੂਤਾਂ ਦੇ ਆਧਾਰ ਤੇ ਕੋਰਟ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੂੰ 8 ਅਪ੍ਰੈਲ, 2022 ਨੂੰ ਸਾਰਨੀਆ-ਏਰੀਆ ਬ੍ਰਿਜ ‘ਤੇ ਇੱਕ ਟਰੱਕ ਦੇ ਸੂਟਕੇਸਾਂ ਅਤੇ ਡੱਬਿਆਂ ਵਿੱਚ ਪਚਵੰਜਾ ਕਿਲੋਗ੍ਰਾਮ ਕੋਕੀਨ ਅਤੇ ਪੰਜ ਕਿਲੋਗ੍ਰਾਮ ਹੈਰੋਇਨ ਮਿਲੀ ਸੀ। ਉਸ ਸਮੇਂ ਹੀ 25 ਸਾਲਾ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Share:

Leave a Reply

Your email address will not be published. Required fields are marked *